Skip to content

ਕੇਡੀਈ ਦੀ 25ਵੀ ਵਰ੍ਹੇ ਗੰਢ

ਸਾਡੇ ਨਾਲ ਸ਼ਾਨਦਾਰ 25 ਸਾਲਾਂ ਮਨਾਓ

ਕੇਡੀਈ (KDE) 25 ਸਾਲਾਂ ਦਾ ਹੋ ਗਿਆ ਹੈ! ਸਾਡੇ ਨਾਲ ਮਿਲ ਕੇ ਜਸ਼ਨ ਮਨਾਓ, ਸਾਡੇ ਪ੍ਰੋਗਰਾਮਾਂ ਦਾ ਹਿੱਸਾ ਬਣੋ, ਆਫਲਾਈਨ ਮੀਟਿੰਗਾਂ ਵਿੱਚ ਆਓ, ਪ੍ਰੋਜੈਕਟ ਦੇ ਇਤਿਹਾਸ ਨੂੰ ਵੇਖੋ — ਅਤੇ ਕੁਝ ਇਤਿਹਾਸਿਕ ਖਾਸ ਡੈਸਕਟਾਪਾਂ ਤੇ ਸਾਫਟਵੇਅਰਾਂ ਨੂੰ ਚਲਾ ਕੇ ਵੇਖੋ ਅਤੇ ਕੁਝ ਵਧੀਆ ਚੀਜ਼ਾਂ ਲਵੋ!

ਸਰਗਰਮੀਆਂ

ਸਾਡੀ ਫਾਇਰਸਾਈਡ ਟਾਕ 'ਚ ਹਿੱਸਾ ਲਵੋ ਅਤੇ ਹੋਰ KDE ਦੋਸਤਾਂ ਅਤੇ ਚਾਹਣ ਵਾਲਿਆਂ ਨਾਲ ਮਿਲੋ

ਯਾਦ ਰੱਖੋ: ਅਸਲ ਟਾਕ ਲਈ ਲਿੰਕ ਹਰ ਚੈਟ ਸ਼ੁਰੂ ਹੋਣ ਤੋਂ ਪਹਿਲਾਂ ਇੱਥੇ ਦਿਖਾਈ ਦੇਣਗੇ।

ਫਾਇਰਸਾਈਡ ਚੈਟ

14 ਅਕਤੂਬਰ ਨੂੰ 17:00 UTC: KDE e.V. ਬੋਰਡ

ਅਲਿਕਸ, ਲਿਡੀਆ, ਇਕੇ, ਅਡਰਿਨ ਅਤੇ ਨਿਓਫਟੋਸ, ਸਭ ਕੇਡੀਈ ਵਲੰਟੀਅਰ ਹਨ, KDE e.V. ਨੂੰ ਚਲਾਉਂਦੇ ਹਨ, ਜੋ ਸਾਰੇ ਸੰਗਠਿਤ, ਵਿੱਤੀ ਤੇ ਕਨੂੰਨੀ ਮਾਮਲਿਆਂ ਵਿੱਚ ਕੇਡੀਈ ਕਮਿਊਨਟੀ ਦੀ ਮਦਦ ਕਰਦੀ ਹੈ। ਇਸ ਫਾਇਰਸਾਈਡ ਚੈਟ ਵਿੱਚ ਅਸੀਂ ਉਹਨਾਂ ਪੰਜਾਂ ਨਾਲ ਮਿਲ ਕੇ ਕੇਡੀਈ ਦੇ ਇਤਿਹਾਸ, ਪ੍ਰਾਪਤੀਆਂ ਅਤੇ ਉਸ ਦੇ ਭਵਿੱਖ ਬਾਰੇ ਗੱਲਾਂ ਕਰਾਂਗੇ। ਲਗਭਗ 25 ਸਾਲਾਂ ਲਈ ਕੇਡੀਈ ਕਮਿਊਨਟੀ ਨੂੰ ਖੜ੍ਹਾ ਰੱਖਣ ਦੇ ਅਰਥਾਂ ਬਾਰੇ ਵੀ ਉਹਨਾਂ ਨਾਲ ਡੂੰਘੀ ਚਰਚਾ ਕਰਾਂਗੇ।

FINISHED

15 ਅਕਤੂਬਰ ਨੂੰ 18:00 UTC: ਜੇਰੀ ਇਲਸਵਰਥ

ਜੇਰੀ ਇਲਵਰਥ, ਖੁਦ ਬਣੀ ਇਲੈਕਟ੍ਰੋਨਿਕ ਇੰਜਨੀਅਰ, ਰੇਸ ਡਰਾਇਵਰ ਅਤੇ ਸੁਪਰਮ (supreme) ਦੀ ਖੋਜੀ ਤੇ ਨਿਰਮਾਤਾ, ਆਪਣੇ ਨਵੇਂ ਨਕੋਰ ਪਰੋਜੈਕਟ ਬਾਰੇ ਜਾਣਕਾਰੀ ਦੇਵੇਗੀ: Tilt 5, ਮਿਲ ਕੇ ਖੇਡਣ ਵਾਲੀ ਟੇਬਲ ਗੇਮ ਵਾਸਤੇ ਅਸਲੀਅਤ ਵਰਗਾ ਸਿਸਟਮ। ਇਹ ਸੁਣਨ ਲਈ ਵੀ ਬਹੁਤ ਘੈਂਟ ਲੱਗਦਾ ਹੈ।

23 ਅਕਤੂਬਰ 15:00 UTC: ਮਸੀਮੋ ਸਟੇਲਾ

Kdenlive ਦੇ ਮੱਸੀਮੋ ਸਟੇਲਾ ਕੇਡੀਈ ਦੇ ਵੀਡੀਓ ਐਡੀਟਰ ਬਾਰੇ ਚਰਚਾ ਕਰਨਗੇ ਕਿ ਇਹ ਕਿਵੇਂ ਸ਼ੁਰੂ ਹੋਇਆ, ਕਿੱਥੇ ਤੱਕ ਅੱਪੜਿਆ ਹੈ ਅਤੇ ਭਵਿੱਖ ਵਿੱਚ ਆਜ਼ਾਦ ਸਰੋਤ ਫਿਲਮ ਨਿਰਮਾਣ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ।

25 ਅਕਤੂਬਰ 17:00 UTC: ਮੈਥਿਸ ਇਟਰਿਚ

25 ਸਾਲ ਪਹਿਲਾਂ ਮੈਥਿਸ ਇਟਰਿਚ ਨੇ de.comp.os.linux.misc ਨਿਊਜ਼ ਗਰੁੱਪ ਨੂੰ ਪ੍ਰਸਿੱਧ ਈਮੇਲ ਭੇਜੀ ਸੀ।ਉਸ ਸੁਨੇਹੇ ਵਿੱਚ ਮੈਥਿਸ ਨੇ ਡਿਵੈਲਪਰਾਂ ਨੂੰ ਵਰਤੋਂਕਾਰਾਂ ਲਈ ਕੂਲ ਡੈਸਕਟਾਪ ਇੰਵਾਇਰਨਮੈਂਟ (ਅਤੇ ਉਸ ਦੇ ਆਧਾਰ ਉੱਤੇ ਐਪਾਂ), ਬਣਾਉਣ ਲਈ ਸੱਦਾ ਦਿੱਤਾ ਸੀ। ਅਸੀਂ ਕੇਡੀਈ ਕਿਵੇਂ ਸ਼ੁਰੂ ਹੋਇਆ, ਪ੍ਰੋਜੈਕਟ ਦੇ ਰੂਪ ਵਿੱਚ ਤਿਆਰ ਹੋਣ ਦੇ ਵੇਰਵਿਆਂ ਤੇ ਦਿਲਚਸਪ ਕਿੱਸਿਆਂ ਅਤੇ ਸ਼ੁਰੂਆਤੀ ਦਿਨਾਂ ਵਿੱਚ ਸਾਡੀ ਕਮਿਊਨਟੀ ਬਾਰੇ ਮੈਥਿਸ ਇਟਰਿਚ ਨਾਲ ਗੱਲਾਂ ਕਰਾਂਗੇ ਅਤੇ ਉਦੋਂ ਤੋਂ ਲੈ ਕੇ ਉਸ ਦੇ ਸੁਪਨੇ ਨੂੰ ਸਾਕਾਰ ਹੋਣ ਬਾਰੇ ਜਾਣਾਂਗੇ।

ਮਿਲਣੀਆਂ

ਆਓ ਮਿਲ ਕੇ ਕੇਡੀਈ ਦੀ 25 ਵਰ੍ਹੇਗੰਢ ਮਨਾਈਏ! ਮੀਟਿੰਗ ਚ ਹਿੱਸਾ ਲਵੋ ਅਤੇ ਕਮਿਊਨਟੀ ਮੈਂਬਰਾਂ ਨਾਲ ਮਿਲੋ, ਦੋਸਤ ਬਣਾਓ ਅਤੇ ਸਾਂਝੀਆਂ ਦਿਲਚਸਪੀਆਂ ਲੱਭੋ। ਸਮਾਗਰਮ ਹੋ ਰਹੇ ਹਨ ਆਨਲਾਈਨ ਤੇ ਆਹਮਣੇ-ਸਾਹਮਣੇ ਵੀ! ਤੁਸੀਂ ਆਹਮਣੇ-ਸਾਹਮਣੇ ਦੇ ਸਮਾਗਮ ਲਈ ਬਰਲਿਨ, ਮਾਲਾਗਾ, ਬਰਾਸੀਲੋਨਾ, ਨਰਨਬਰਗ ਜਾਂ ਵਾਲੀਨਸੀਆ ਵਿੱਚ ਹਿੱਸਾ ਲੈ ਸਕਦੇ ਹੋ ਜਾਂ ਖੁਦ ਦੇ ਸ਼ਹਿਰ ਵਿੱਚ ਸਮਾਗਮ ਕਰਵਾਓ ਤੇ ਕੌਫੀ ਜਾਂ ਖਾਣ-ਪੀਣ ਲਈ ਮੁਲਾਕਾਤ ਕਰੋ।

Meetup

FINISHED

Reddit AMA

ਨੇਟ ਗਰਾਹਮ (ਕੇਡੀਈ ਵਿੱਚ _ਇਸ ਹਫ਼ਤੇ ਦਾ ਡਿਵੈਲਪਰ ਤੇ ਲੇਖਕ), ਐਲਿਕਸ ਪੋਲ (ਕੇਡੀਈ ਦਾ ਮੁਖੀ), ਲਿਡੀਆ ਪਿਨਸਚਰ (ਉਪ-ਮੁੱਖੀ) ਐਤਵਾਰ 17 ਅਕਤੂਬਰ ਨੂੰ 16:00 UTC ਵਜੇ ਤੁਹਾਡੇ ਸਵਾਲਾਂ ਦੇ ਜਵਾਬ ਸਿੱਧੇ Reddit ਉੱਤੇ ਦੇਣਗੇ। ਇਹ ਨਾ ਖੁੰਝਾਇਓ!

FINISHED

But you can still visit KDE's subreddit and receive up to date news, interact with KDE contributors, and participate in lively discussions!

ਕੇਡੀਈ ਨੂੰ ਸਹਿਯੋਗ ਦਿਓ!

ਹੋਰ ਮੁਕਤ ਸਾਫਟਵੇਅਰ ਪ੍ਰੋਜੈਕਟਾਂ ਵਾਂਗ ਹੀ ਕੇਡੀਈ(KDE) ਆਪਣੇ ਕੰਮ ਨੂੰ ਜਾਰੀ ਰੱਖਣ ਲਈ ਵਲੰਟੀਅਰਾਂ ਅਤੇ ਦਾਨੀਆਂ ਉੱਤੇ ਨਿਰਭਰ ਹੈ। ਵਲੰਟੀਅਰ ਕੇਡੀਈ ਸਾਫਟਵੇਅਰ ਨੂੰ ਵਿਕਸਤ ਕਰਦੇ ਹਨ, ਮੀਡੀਆ ਵਿੱਚ ਹਿੱਸਾ ਪਾਉਂਦੇ ਹਨ, ਉਲੱਥਾ ਕਰਦੇ ਹਨ, ਪ੍ਰਚਾਰ ਕਰਨ ਤੇ ਸਥਾਪਤ ਕਰਨ ਲਈ ਮਦਦ ਕਰਦੇ ਹਨ। ਦਾਨ ਸਾਨੂੰ ਹਜ਼ਾਰਾਂ ਲੋਕਾਂ ਦੇ ਗ਼ੈਰ-ਫਾਇਦਾ ਸੰਗਠਨ ਦੇ ਕਾਰਜਵਾਹਕ ਖ਼ਰਚਿਆਂ ਨੂੰ ਪੂਰਾ ਕਰਨ ਲਈ ਮਦਦ ਕਰਦਾ ਹੈ।

ਤੁਸੀਂ ਸਾਡੀਆਂ ਸਾਲਨਾ ਰਿਪੋਰਟਾਂ ਰਿਪੋਰਟਾਂ ਰਾਹੀਂ ਵੇਖ ਸਕਦੇ ਹੋ ਕਿ ਵਲੰਟੀਅਰ ਮਿਲ ਕੇ ਕਿਵੇਂ ਕੰਮ ਕਰਦੇ ਹਨ ਅਤੇ ਧਨ ਦੇ ਸਰੋਤਾਂ ਨੂੰ ਕਿਵੇਂ ਵੰਡਿਆ ਜਾਂਦਾ ਹੈ।

ਤੁਸੀਂ ਵੀ ਯੋਗਦਾਨ ਪਾ ਸਕਦੇ ਹੋ! ਇਹ ਕੁਝ ਢੰਗਾਂ ਨਾਲ ਤੁਸੀਂ ਮਦਦ ਕਰ ਸਕਦੇ ਹੋ:

ਦਾਨ

You can make a donation of the quantity of your choice or become a KDE Supporting Member and donate a yearly amount to KDE. Every bit helps!

ਸਾਲਾਂ ਦੇ ਦੌਰਾਨ
7000 ਯੋਗਦਾਨ ਪਾਉਣ ਵਾਲੇ ਨਾਲ ਆਏ

ਕੇਡੀਈ ਵਲੰਟੀਅਰ ਬਣਨ ਨਾਲ ਸਾਡੀ ਕਮਿਊਨਟੀ ਤੇ ਸਾਡੇ ਸਾਫਟਵੇਅਰ ਚੱਲ ਰਹਿੰਦੇ ਹਨ। ਕੇਡੀਈ ਦੀ 25ਵੀਂ ਵਰ੍ਹੇਗੰਢ ਉੱਤੇ ਅਸੀਂ 25 ਚੀਜ਼ਾਂ ਇਕੱਤਰ ਕੀਤੀਆਂ ਹਨ, ਜੋ ਤੁਸੀਂ ਕੇਡੀਈ ਲਈ ਕਰ ਸਕਦੇ ਹੋ ਅਤੇ ਨੇਟ ਗਰਾਹਮ ਨੇ ਸਰੋਤਾਂ ਦੇ ਕਈ ਸਾਰੇ ਲਿੰਕਾਂ ਨਾਲ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ ਤਿਆਰ ਕੀਤਾ ਹੈ।

ਕੰਪਨੀਆਂ

ਕੀ ਤੁਸੀਂ ਕੰਪਨੀ ਵਿੱਚ ਮੈਨੇਜਰ ਹੋ, ਜਿਸ ਨੂੰ ਸਾਡਾ ਕੰਮ ਫਾਇਦੇਮੰਦ ਲੱਗਦਾ ਹੈ? ਆਓ ਫੇਰ ਮਿਲ ਕੇ ਕੋਡ ਨੂੰ ਵਧੀਆ ਬਣਾਈਏ! ਕਈ ਕੰਪਨੀਆਂ ਕੇਡੀਈ ਸਾਫਟਵੇਅਰ ਵਿੱਚ ਯੋਗਦਾਨ ਪਾਉਣ ਲਈ ਆਪਣੇ ਡਿਵੈਲਪਰਾਂ ਨੂੰ ਉਤਸ਼ਾਹਿਤ ਕਰਦੀਆਂ ਹਨ। ਤੁਸੀਂ ਵੀ ਪਾ ਸਕਦੇ ਹੋ।

ਤੁਸੀਂ ਸਾਡੀਆਂ ਸਰਗਰਮੀਆਂ ਨੂੰ ਸਪਾਂਸਰ ਕਰ ਸਕਦੇ ਹੋ ਜਾਂ ਇਸ ਤੋਂ ਵੀ ਵਧੀਆ ਹੋਵੇ ਜੇ ਤੁਸੀਂ ਕੇਡੀਈ ਰਖਵਾਲੇ ਬਣ ਜਾਓ!

ਪਲਾਜ਼ਮਾ - 25ਵੀ ਵਰ੍ਹੇ ਗੰਢ ਐਡੀਸ਼ਨ

ਇਹ ਕੇਡੀਈ ਦੀ ਵਰ੍ਹੇਗੰਢ ਮਨਾਉਣ ਦਾ ਵੇਲਾ ਹੈ, ਪਲਾਜ਼ਮਾ ਨੇ ਆਪਣੀ ਕਾਰਗੁਜ਼ਾਰੀ ਤੇ ਗਤੀ ਨਵੇਂ ਸਿਰਿਓ ਫੜੀ ਹੈ। ਤੁਸੀਂ ਨਵੇਂ ਵਾਲਪੇਪੇਰ, ਅੱਪਡੇਟ ਕੀਤੇ ਥੀਮ, ਵਾਧੂ ਗਤੀ, ਸੁਧਾਰ ਕੀਤੀ ਭਰੋਸੇਯੋਗਤਾ ਅਤੇ ਨਵੇਂ ਫੀਚਰ ਲਵੋਗੀ।

ਰੀਲਿਜ਼ ਐਲਾਨ ਸਫ਼ੇ ਉੱਤੇ 25ਵੀ ਵਰ੍ਹੇਗੰਢ ਉੱਤੇ ਨਵੇਂ ਪਲਾਜ਼ਮਾ ਨੇ ਕੀ ਕੁਝ ਨਵਾਂ ਲਿਆਂਦਾ ਹੈ, ਬਾਰੇ ਵੇਰਵੇ ਸਮੇਤ ਜਾਣਕਾਰੀ ਵੇਖੋ।

ਕੇਡੀਈ ਦਾ ਇਤਿਹਾਸ

ਕੇਡੀਈ ਦਾ ਇਤਿਹਾਸ ਦਾ ਸ਼ਾਨਦਾਰ ਰਿਹਾ ਹੈ। ਇਹ ਭਾਗ ਵਿੱਚ ਕਿਵੇਂ ਕੇਡੀਈ ਸ਼ੁਰੂ ਹੋਣ (ਅਤੇ ਕਿਵੇਂ ਚੱਲ ਰਿਹਾ ਹੈ) ਬਾਰੇ ਜਾਣਨ ਤੋਂ ਬਿਨਾਂ ਤੁਸੀਂ ਚੀਜ਼ਾਂ ਸਮੇਂ ਨਾਲ ਕਿਵੇਂ ਬਦਲੀਆਂ ਹਨ ਨੂੰ ਵੇਖੋ ਅਤੇ ਇਤਿਹਾਸ ਦੇ ਦੌਰਾਨ ਸਭ ਤੋਂ ਵੱਧ ਪਛਾਣੇ ਕੇਡੀਈ ਦੇ ਡੈਸਕਟਾਪ ਉੱਤੇ ਹੱਥ ਵੀ ਅਜ਼ਮਾਓ।

ਇਤਿਹਾਸਿਕ ਡੈਸਕਟਾਪ

ਪਲਾਜ਼ਮਾ ਤੇ ਕੇਡੀਈ ਦੇ ਪੁਰਾਣੇ ਇਤਿਹਾਸਿਕ ਵਰਜ਼ਨ ਡਾਊਨਲੋਡ ਕਰਕੇ ਵਰਚੁਅਲ ਮਸ਼ੀਨਾਂ ਉੱਤੇ ਸੌਖੀ ਤਰ੍ਹਾਂ ਚਲਾ ਕੇ ਵੇਖੋ।

ਹਦਾਇਤਾਂ

  1. ਆਪਣੇ ਕੰਪਿਊਟਰ ਉੱਤੇ ਵਰਚੁਅਲ ਬਾਕਸ ਨੂੰ ਡਾਊਨਲੋਡ ਕਰਕੇ ਇੰਸਟਾਲ ਕਰੋ
  2. ਹੇਠਲੇ ਆਈਕਾਨਾਂ ਉੱਤੇ ਸੱਜਾ ਬਟਨ ਕਲਿੱਕ ਕਰੋ ਤੇ ਇੰਝ ਸੰਭਾਲੋ... ਨੂੰ ਆਪਣੇ ਕੰਪਿਊਟਰ ਉੱਤੇ VBox ਈਮੇਜ਼ ਡਾਊਨਲੋਡ ਕਰਨ ਲਈ ਚੁਣੋ
  3. ਜਿੱਥੇ ਈਮੇਜ਼ ਡਾਊਨਲੋਡ ਹੋਇਆ ਹੋਵੇ, ਉੱਥੇ ਜਾਓ ਤੇ ਕਲਿੱਕ ਕਰੋ।
  4. ਵਰਚੁਅਲ-ਬਾਕਸ ਨਾਲ ਉਹਨਾਂ ਨੂੰ ਖੋਲ੍ਹਣ ਦੀ ਚੋਣ ਕਰੋ

ਕੇਡੀਈ 1: 1998 - 2000 ਛੇਤੀ ਆ ਰਿਹਾ ਹੈ

ਕੇਡੀਈ 2: 2000 - 2002 ਛੇਤੀ ਆ ਰਿਹਾ ਹੈ

ਸਨਦਾਂ

  • ਵਰਤੋਂਕਾਰ ਨਾਂ: kde
  • ਵਰਤੋਂਕਾਰ ਪਾਸਵਰਡ: kdeproject
  • ਰੂਟ ਪਾਸਵਰਡ: kdeproject

VB ਈਮੇਜ਼ Hélio Castro ਵਲੋਂ ਬਹੁਤ ਮੇਹਰਬਾਨੀ ਸਹਿਤ ਬਣਾਏ।

ਕੇਡੀਈ ਸਮਾਂ-ਹੱਦ

ਜਿਵੇਂ ਕਿ ਪਤਾ ਹੀ ਹੈ ਕਿ ਬ੍ਰਹਿਮੰਡ 14 ਬਿਲੀਅਨ ਵਰ੍ਹੇ ਪਹਿਲਾਂ ਬਣਿਆ ਸੀ। ਫੇਰ ਉਸ ਤੋਂ ਮਗਰੋਂ 14 ਅਕਤੂਬਰ 1996 ਦੇ ਕੇਡੀਈ (KDE) ਦੇ ਆਉਣ ਤੱਕ ਬਹੁਤ ਕੁਝ ਨਹੀਂ ਵਾਪਰਿਆ... ਇਸ ਤੋਂ ਬਾਅਦ ਅਸਲ ਹਿਲਜੁਲ ਹੋਈ ਸੀ।

ਸਾਡੀ ਅੱਪਡੇਟ ਹੋਈ ਕੇਡੀਈ ਸਮਾਂ-ਸੀਮ ਉੱਤੇ ਕੇਡੀਈ ਦੇ ਇਤਿਹਾਸ ਨੂੰ ਵੇਖੋ।

AMA on Reddit

ਗੈਲਰੀ

ਵੇਖੋ ਜ਼ਰਾ ਕਿ ਕੇਡੀਈ ਦੀ 25 ਵਰ੍ਹਿਆਂ ਦੀ ਮੌਜੂਦਗੀ ਦੁਆਲੇ ਚੀਜ਼ਾਂ ਕਿਵੇਂ ਵਾਪਰੀਆਂ।

ਵੱਡਾ ਰੂਪ ਵੇਖਣ ਲਈ ਚਿੱਤਰ ਉੱਤੇ ਸੱਜਾ ਕਲਿੱਕ ਕਰੋ।

1990s

ਕੇਡੇਈ ਦਾ ਪਹਿਲਾਂ ਵਰਜ਼ਨ, KDE 1.0, ਮੈਂਡਰੇਕ ਲੀਨਕਸ - 1996 ਉੱਤੇ ਚੱਲ ਰਿਹਾ ਹੈ। ਮੇਨੁਅਲ ਅਲਬਰਟੋ ਅਸਿੰਚੋ ਰਮੀਰੇਜ਼ ਦਾ ਧੰਨਵਾਦ ਹੈ।

'ਕੇਡੀਈ ਵਨ', ਸ਼ਾਇਦ ਪਹਿਲਾਂ ਕੇਡੀਈ ਸਮਾਗਮ ਹੈ। ਇਹ 1997 ਵਿੱਚ ਅਰਨਸਬਰਗ ਜਰਮਨੀ ਵਿਖੇ ਹੋਇਆ

'ਕੇਡੀਈ ਟੂ' ਸਮਾਗਮ ਇਰਲਾਂਗਜਨ, ਜਰਮਨੀ ਵਿਖੇ 1999 ਨੂੰ ਹੋਇਆ

ਕੋਨਕਿਉ 1999 ਵਿੱਚ ਆਇਆ

2000s

ਸੂਸੇ (SuSE) ਉੱਤੇ ਕੇਡੀਈ 3 ਦਾ ਪਹਿਲਾਂ ਵਰਜ਼ਨ - 2002। ਮੇਨੁਅਲ ਅਲਬਰਟੋ ਅਸਿੰਚੋ ਰਮੀਰੇਜ਼ ਦਾ ਧੰਨਵਾਦ ਹੈ।

ਜਿਮੀ ਵੇਲਜ਼, ਵਿਕੀਪੀਡੀਏ ਦਾ ਨਿਰਮਾਤਾ, ਅਤੇ ਮੈਥਇਸ ਇਟਰਿਚ, ਕੇਡੀਈ ਦਾ ਮੋਢੀ, 2005 ਵਿੱਚ

ਅਮਰੋਕ ਡੇਵ ਸਪਰਿੰਟ ੨੦੦੭

ਕੁਬੰਤੂ ਉੱਤੇ ਕੇਡੀਈ 4 ਦਾ ਪਹਿਲਾਂ ਵਰਜ਼ਨ - 2008। ਮੇਨੁਅਲ ਅਲਬਰਟੋ ਅਸਿੰਚੋ ਰਮੀਰੇਜ਼ ਦਾ ਧੰਨਵਾਦ ਹੈ।

2010s

ਬੀਲਬਾਓ ਸਪੇਨ ਵਿਖੇ ਅਕੈਡਮੀ 2010 Source। ਗੋਰਕਾ ਪਾਲਜ਼ੀਓ ਦਾ ਧੰਨਵਾਦ

ਪਲਾਜ਼ਮਾ ਸਪਰਿੰਟ 2015

ਐਲ.ਏ. ਅਕਾਡਮੀ 2015

conf.kde.in 2015

ਬਰਲਿਨ, ਜਰਮਨੀ ਵਿਖੇ QtCon 2016।

2020s

1ਲਾਂ (ਬਹੁਤ ਹੀ ਕਾਮਯਾਬ) ਆਨਲਾਈਨ ਅਕਾਦਮੀ (2020)

ਕੇਡੀਈ ਦੀ 25ਵੀ ਵਰ੍ਹੇ ਗੰਢ

ਕੀ ਤੁਸੀਂ ਦੁਨਿਆਂ ਨਾਲ ਸਾਂਝਾ ਕਰਨ ਲਈ ਕੇਡੀਈ ਕਮਿਊਨਟੀ ਲਈ ਤਸਵੀਰਾਂ ਜਾਂ ਵੀਡੀਓ ਬਣਾਈਆਂ ਹਨ?ਸਾਨੂੰ ਲਿਖੋ ਅਸੀਂ ਤੁਹਾਡੇ ਯੋਗਦਾਨ ਨੂੰ ਆਪਣੀ ਗੈਲਰੀ ਵਿੱਚ ਤੁਹਾਡੇ ਯੋਗਦਾਨ ਨੂੰ ਦਿਖਾਵਾਂਗੇ!

ਕੇਡੀਈ ਆਜ਼ਾਦ ਰੂਪ ਵਿੱਚ

ਕੇਡੀਈ ਦਾ ਡੈਸਕਟਾਪ ਤੇ ਇਸ ਦੀਆਂ ਐਪਲੀਕੇਸ਼ਨਾਂ ਵਰ੍ਹਿਆਂ ਦੌਰਾਨ ਵੱਖ-ਵੱਖ ਅਜੀਬ ਥਾਵਾਂ ਉੱਤੇ ਨਜ਼ਰ ਆਈਆਂ ਹਨ। Hadron Collider ਤੋਂ Heroes ਤੱਕ, ਕੇਡੀਈ ਨੇ ਸਭ ਕਿਸਮ ਦੇ ਉਦਯੋਗਾਂ, ਸੰਗਠਨਾਂ, ਫਿਲਮਾਂ ਤੇ ਟੀਵੀ ਸ਼ੋਆਂ ਵਿੱਚ ਆਪਣੀ ਥਾਂ ਬਣਾਈ ਹੈ। ਕੇਡੀਈ ਦੇ ਕੁਝ ਕੁ ਖਾਸ ਪਲਾਂ ਦੀਆਂ ਝਲਕੀਆਂ ਇਹ ਹਨ:

ਵੱਡਾ ਰੂਪ ਵੇਖਣ ਲਈ ਚਿੱਤਰ ਉੱਤੇ ਸੱਜਾ ਕਲਿੱਕ ਕਰੋ।

Research

2014 - Plasma is used extensively throughout CERN, the place where the World Wide Web and the Large Hadron Collider were born. In this case, we see KDE 4 being used at a control station for a particle accelerator at Adlershof Technology Park, Germany. Photo courtesy of Thomas Weissel.

2018 - KDE 4 LIGO ਹਨਫੋਰਡ ਨਿਰੀਖਣਸ਼ਾਲਾ (ਵੱਡੀ ਸਕਰੀਨ). Source। ਟੋਥ ਬਾਲਿੰਟ ਦਾ ਧੰਨਵਾਦ ਹੈ।

2019 - In the ALBA Synchrotron, located near Barcelona, Spain, they shoot electrons along an accelerator to produce light for studies in different fields. Photo by Sergi Blanch-Torné. Source.

2019 - The first images from Mars sent by NASA's InSight lander were displayed to the world using KDE 4. Image courtesy of NASA.

2021 - NERC's Space Geodesy Facility fires lasers at satellites to check their position to a high degree of precision. Scientists use a wide range of KDE software products on their workstations, including Plasma and Konsole. Source.

Education

2017 - ਕੇਡੀਈ ਦਾ ਸਾਫਟਵੇਅਰ, ਜਿਸ ਵਿੱਚ ਪਲਾਜ਼ਮਾ ਡੈਸਕਟਾਪ ਸ਼ਾਮਲ ਹੈ, ਨੂੰ ਕੇਰਲਾ ਦੇ ਵਿਦਿਅਕ ਸਿਸਟਮ ਵਿੱਚ ਪੂਰੀ ਤਰ੍ਹਾਂ ਵਰਤਿਆ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਦੇ ਲੈਪਟਾਪਾਂ ਉੱਤੇ ਇੰਸਟਾਲ ਕਰਕੇ ਦਿੱਤਾ ਜਾ ਰਿਹਾ ਹੈ। ਸਰੋਤ

Entertainment - On Screen

2003 - ਚੰਗੇ ਬੰਦੇ (ਜਦੋਂ ਤੱਕ ਕਿ ਤੁਸੀਂ ਸੀਆਈਏ ਦੀਆਂ ਕਾਰਵਾਈਆਂ ਨੂੰ "ਚੰਗਾ" ਸਮਝੋ) 24 ਵਿੱਚ ਕੇਡੀਈ 3.0 ਵਰਤਦੇ ਕਰਦੇ ਦਿਸੇ ਅਤੇ ਇਸ ਨੇ ਉਹਨਾਂ ਨੂੰ ਏਜੰਸੀ ਵਿੱਚ ਸ਼ਾਇਦ ਸਭ ਤੋਂ ਰੁਝਿਆ ਹੋਇਆ ਜਸੂਸ, ਸ੍ਰੀਮਾਨ ਜੈਕ ਬਾਉਰ, ਨੂੰ ਵਾਜਬ ਢੰਗ ਨਾਲ ਪਛਾਣ ਲਈ ਮਦਦ ਕੀਤੀ, ਜੋ ਕਿ ਸੀਜ਼ਨ 3 ਦੇ ਪਹਿਲੇ ਭਾਗ ਵਿੱਚ ਹੈੱਡਕੁਆਟਰ 'ਚ ਦਾਖਲ ਹੁੰਦਾ ਹੈ। ਸਰੋਤ Netflix। ਇਕੇ ਹੀਏਨ ਦਾ ਧੰਨਵਾਦ ਹੈ।

2006 - ਵੱਡੇ ਪੱਧਰ ਤੇ ਹਰਮਨਪਿਆਰੀ ਸੀਰੀਜ਼ ਹੀਰੋਜ਼ ਵਿੱਚ ਕੇਡੀਈ 3 ਐਪ ਤੇ ਥੀਮ (ਕਿੱਕਰ, ਕੇਮੇਨੂ, ਐਪਲਿਟ, ਕੋਪੇਟੇ, ਕੇਮਿਕਸ, ਕੇਰਾਮਿਕ) ਵਰਤਦੇ ਹੋਏ ਦਿਸੇ, ਜਿਸ ਵਿੱਚ ਵੱਡਾ ਚੈਟ ਸ਼ੈਸਨ ਚੱਲ ਰਿਹਾ ਸੀ। ਸਰੋਤ ਤੇ ਹੋਰ ਤਸਵੀਰਾਂ। ਈਕੇ ਹੇਇਨ ਦਾ ਧੰਨਵਾਦ ਹੈ।

2006 - ਕੇਡੀਈ 3 ਇੱਕ ਬੇਈਮਾਨ ਦਿਮਾਗੀ ਡਾਕਟਰ ਦੇ ਲੈਪਟਾਪ ਉੱਤੇ ਹਰਮਨਪਿਆਰੇ ਅਥਬਿਟ ਡਾਰਕਰ, Dexter ਦੇ ਸ਼ੀਜਨ 1, ਐਪੀਸੋਡ 8 ਵਿੱਚ ਚੱਲ ਰਿਹਾ ਹੈ। ਸਰੋਤ: ਐਮਜ਼ਾਨ ਪ੍ਰਾਈਮ। ਆਰੋਨ ਸਿਈਜੋ ਦਾ ਧੰਨਵਾਦ ਹੈ।

Entertainment - Behind the Cameras

2013 - ਅਲਫੋਨਸੋ ਕੁਅਰੋਨ ਦੇ ਹਿੱਟ ਫਿਲਮ Gravity, ਜਿਸ ਵਿੱਚ ਸੈਂਡਰਾ ਬੁਲਾਕ ਅਤੇ ਜਾਰਜ ਕਲੋਨੇ ਅਦਾਕਾਰ ਸਨ, ਕਈ ਭੌਤਿਕ ਵਿਗਿਆਨੀ ਗਲਤੀ ਸਨ, ਪਰ ਇਸ ਦੀ ਦਿੱਖ ਲਾਜਵਾਬ ਸੀ, ਵਿਜ਼ੁਅਲ ਪ੍ਰਭਾਵ ਕਲਾਕਾਰਾਂ ਵਲੋਂ ਵਰਤੇ ਗਏ ਸਾਫਟਵੇਅਰ ਵਿੱਚ ਪਲਾਜ਼ਮਾ 4 ਇੱਥੇ ਦਿਖਾਈ ਦੇ ਰਹੇ ਹਨ। ਸਰੋਤ ਤੇ ਹੋਰ ਤਸਵੀਰਾਂ। ਇਕ ਹੇਇਨ ਦਾ ਧੰਨਵਾਦ ਹੈ।

2014 - Weta Digital's animation unit used KDE Plasma to produce motion capture for The Hobbit: The Desolation of Smaug. Next time you see some dwarves rolling down the river you can be assured that the smooth animation was done with Plasma 4. Source.

2019 - From Middle Earth to Pandora: KDE's Plasma desktop and tools were also used during the filming of James Cameron's Avatar. Source.

ਕੀ ਤੁਸੀਂ ਕੇਡੀਈ ਨੂੰ ਹੋਰ ਦਿਲਚਸਪ ਥਾਂ ਜਾਂ ਟੀਵੀ ਸ਼ੋਅ ਜਾਂ ਫਿਲਮ ਵਿੱਚ ਵੇਖਿਆ ਕਿਤੇ? ਸਾਨੂੰ ਦੱਸੋ! ਜੇ ਹੋ ਸਕੇ ਤਾਂ ਤਸਵੀਰ ਵੀ ਭੇਜ ਦਿਓ ਤਾਂ ਅਸੀਂ ਇਸ ਨੂੰ ਬਾਕੀ ਦੁਨਿਆਂ ਨਾਲ ਸਾਂਝਾ ਕਰ ਸਕੀਏ।

ਸਮਾਨ!

ਕੇਡੀਈ ਦੀ 25ਵੀ ਵਰ੍ਹੇਗੰਢ ਦੀਆਂ ਟੀ-ਸ਼ਰਟਾਂ ਤੇ ਸਟਿੱਕਰਾਂ ਨਾਲ ਮੌਕੇ ਨੂੰ ਮਨਾਓ! ਯਾਦ ਰੱਕੋ ਕਿ ਫਰੀਵੇਅਰ ਹਰ ਖਰੀਦ ਤੋਂ ਕੇਡੀਈ ਨੂੰ ਦਾਨ ਕਰਦਾ ਹੈ।

ਫਿੱਟ ਹੋਈ ਟੀ-ਸ਼ਰਟਾਂ

ਨਾ-ਫਿੱਟ ਹੋਈ ਟੀ-ਸ਼ਰਟਾਂ