ਕੇਡੀਈ ਦੀ 25ਵੀ ਵਰ੍ਹੇ ਗੰਢ
ਸਾਡੇ ਨਾਲ ਸ਼ਾਨਦਾਰ 25 ਸਾਲਾਂ ਮਨਾਓ
ਕੇਡੀਈ (KDE) 25 ਸਾਲਾਂ ਦਾ ਹੋ ਗਿਆ ਹੈ! ਸਾਡੇ ਨਾਲ ਮਿਲ ਕੇ ਜਸ਼ਨ ਮਨਾਓ, ਸਾਡੇ ਪ੍ਰੋਗਰਾਮਾਂ ਦਾ ਹਿੱਸਾ ਬਣੋ, ਆਫਲਾਈਨ ਮੀਟਿੰਗਾਂ ਵਿੱਚ ਆਓ, ਪ੍ਰੋਜੈਕਟ ਦੇ ਇਤਿਹਾਸ ਨੂੰ ਵੇਖੋ — ਅਤੇ ਕੁਝ ਇਤਿਹਾਸਿਕ ਖਾਸ ਡੈਸਕਟਾਪਾਂ ਤੇ ਸਾਫਟਵੇਅਰਾਂ ਨੂੰ ਚਲਾ ਕੇ ਵੇਖੋ ਅਤੇ ਕੁਝ ਵਧੀਆ ਚੀਜ਼ਾਂ ਲਵੋ!
ਸਰਗਰਮੀਆਂ
ਸਾਡੀ ਫਾਇਰਸਾਈਡ ਟਾਕ 'ਚ ਹਿੱਸਾ ਲਵੋ ਅਤੇ ਹੋਰ KDE ਦੋਸਤਾਂ ਅਤੇ ਚਾਹਣ ਵਾਲਿਆਂ ਨਾਲ ਮਿਲੋ
ਯਾਦ ਰੱਖੋ: ਅਸਲ ਟਾਕ ਲਈ ਲਿੰਕ ਹਰ ਚੈਟ ਸ਼ੁਰੂ ਹੋਣ ਤੋਂ ਪਹਿਲਾਂ ਇੱਥੇ ਦਿਖਾਈ ਦੇਣਗੇ।
ਫਾਇਰਸਾਈਡ ਚੈਟ
14 ਅਕਤੂਬਰ ਨੂੰ 17:00 UTC: KDE e.V. ਬੋਰਡ
ਅਲਿਕਸ, ਲਿਡੀਆ, ਇਕੇ, ਅਡਰਿਨ ਅਤੇ ਨਿਓਫਟੋਸ, ਸਭ ਕੇਡੀਈ ਵਲੰਟੀਅਰ ਹਨ, KDE e.V. ਨੂੰ ਚਲਾਉਂਦੇ ਹਨ, ਜੋ ਸਾਰੇ ਸੰਗਠਿਤ, ਵਿੱਤੀ ਤੇ ਕਨੂੰਨੀ ਮਾਮਲਿਆਂ ਵਿੱਚ ਕੇਡੀਈ ਕਮਿਊਨਟੀ ਦੀ ਮਦਦ ਕਰਦੀ ਹੈ। ਇਸ ਫਾਇਰਸਾਈਡ ਚੈਟ ਵਿੱਚ ਅਸੀਂ ਉਹਨਾਂ ਪੰਜਾਂ ਨਾਲ ਮਿਲ ਕੇ ਕੇਡੀਈ ਦੇ ਇਤਿਹਾਸ, ਪ੍ਰਾਪਤੀਆਂ ਅਤੇ ਉਸ ਦੇ ਭਵਿੱਖ ਬਾਰੇ ਗੱਲਾਂ ਕਰਾਂਗੇ। ਲਗਭਗ 25 ਸਾਲਾਂ ਲਈ ਕੇਡੀਈ ਕਮਿਊਨਟੀ ਨੂੰ ਖੜ੍ਹਾ ਰੱਖਣ ਦੇ ਅਰਥਾਂ ਬਾਰੇ ਵੀ ਉਹਨਾਂ ਨਾਲ ਡੂੰਘੀ ਚਰਚਾ ਕਰਾਂਗੇ।
FINISHED
15 ਅਕਤੂਬਰ ਨੂੰ 18:00 UTC: ਜੇਰੀ ਇਲਸਵਰਥ
ਜੇਰੀ ਇਲਵਰਥ, ਖੁਦ ਬਣੀ ਇਲੈਕਟ੍ਰੋਨਿਕ ਇੰਜਨੀਅਰ, ਰੇਸ ਡਰਾਇਵਰ ਅਤੇ ਸੁਪਰਮ (supreme) ਦੀ ਖੋਜੀ ਤੇ ਨਿਰਮਾਤਾ, ਆਪਣੇ ਨਵੇਂ ਨਕੋਰ ਪਰੋਜੈਕਟ ਬਾਰੇ ਜਾਣਕਾਰੀ ਦੇਵੇਗੀ: Tilt 5, ਮਿਲ ਕੇ ਖੇਡਣ ਵਾਲੀ ਟੇਬਲ ਗੇਮ ਵਾਸਤੇ ਅਸਲੀਅਤ ਵਰਗਾ ਸਿਸਟਮ। ਇਹ ਸੁਣਨ ਲਈ ਵੀ ਬਹੁਤ ਘੈਂਟ ਲੱਗਦਾ ਹੈ।
23 ਅਕਤੂਬਰ 15:00 UTC: ਮਸੀਮੋ ਸਟੇਲਾ
Kdenlive ਦੇ ਮੱਸੀਮੋ ਸਟੇਲਾ ਕੇਡੀਈ ਦੇ ਵੀਡੀਓ ਐਡੀਟਰ ਬਾਰੇ ਚਰਚਾ ਕਰਨਗੇ ਕਿ ਇਹ ਕਿਵੇਂ ਸ਼ੁਰੂ ਹੋਇਆ, ਕਿੱਥੇ ਤੱਕ ਅੱਪੜਿਆ ਹੈ ਅਤੇ ਭਵਿੱਖ ਵਿੱਚ ਆਜ਼ਾਦ ਸਰੋਤ ਫਿਲਮ ਨਿਰਮਾਣ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ।
25 ਅਕਤੂਬਰ 17:00 UTC: ਮੈਥਿਸ ਇਟਰਿਚ
25 ਸਾਲ ਪਹਿਲਾਂ ਮੈਥਿਸ ਇਟਰਿਚ ਨੇ de.comp.os.linux.misc ਨਿਊਜ਼ ਗਰੁੱਪ ਨੂੰ ਪ੍ਰਸਿੱਧ ਈਮੇਲ ਭੇਜੀ ਸੀ।ਉਸ ਸੁਨੇਹੇ ਵਿੱਚ ਮੈਥਿਸ ਨੇ ਡਿਵੈਲਪਰਾਂ ਨੂੰ ਵਰਤੋਂਕਾਰਾਂ ਲਈ ਕੂਲ ਡੈਸਕਟਾਪ ਇੰਵਾਇਰਨਮੈਂਟ (ਅਤੇ ਉਸ ਦੇ ਆਧਾਰ ਉੱਤੇ ਐਪਾਂ), ਬਣਾਉਣ ਲਈ ਸੱਦਾ ਦਿੱਤਾ ਸੀ। ਅਸੀਂ ਕੇਡੀਈ ਕਿਵੇਂ ਸ਼ੁਰੂ ਹੋਇਆ, ਪ੍ਰੋਜੈਕਟ ਦੇ ਰੂਪ ਵਿੱਚ ਤਿਆਰ ਹੋਣ ਦੇ ਵੇਰਵਿਆਂ ਤੇ ਦਿਲਚਸਪ ਕਿੱਸਿਆਂ ਅਤੇ ਸ਼ੁਰੂਆਤੀ ਦਿਨਾਂ ਵਿੱਚ ਸਾਡੀ ਕਮਿਊਨਟੀ ਬਾਰੇ ਮੈਥਿਸ ਇਟਰਿਚ ਨਾਲ ਗੱਲਾਂ ਕਰਾਂਗੇ ਅਤੇ ਉਦੋਂ ਤੋਂ ਲੈ ਕੇ ਉਸ ਦੇ ਸੁਪਨੇ ਨੂੰ ਸਾਕਾਰ ਹੋਣ ਬਾਰੇ ਜਾਣਾਂਗੇ।
ਮਿਲਣੀਆਂ
ਆਓ ਮਿਲ ਕੇ ਕੇਡੀਈ ਦੀ 25 ਵਰ੍ਹੇਗੰਢ ਮਨਾਈਏ! ਮੀਟਿੰਗ ਚ ਹਿੱਸਾ ਲਵੋ ਅਤੇ ਕਮਿਊਨਟੀ ਮੈਂਬਰਾਂ ਨਾਲ ਮਿਲੋ, ਦੋਸਤ ਬਣਾਓ ਅਤੇ ਸਾਂਝੀਆਂ ਦਿਲਚਸਪੀਆਂ ਲੱਭੋ। ਸਮਾਗਰਮ ਹੋ ਰਹੇ ਹਨ ਆਨਲਾਈਨ ਤੇ ਆਹਮਣੇ-ਸਾਹਮਣੇ ਵੀ! ਤੁਸੀਂ ਆਹਮਣੇ-ਸਾਹਮਣੇ ਦੇ ਸਮਾਗਮ ਲਈ ਬਰਲਿਨ, ਮਾਲਾਗਾ, ਬਰਾਸੀਲੋਨਾ, ਨਰਨਬਰਗ ਜਾਂ ਵਾਲੀਨਸੀਆ ਵਿੱਚ ਹਿੱਸਾ ਲੈ ਸਕਦੇ ਹੋ ਜਾਂ ਖੁਦ ਦੇ ਸ਼ਹਿਰ ਵਿੱਚ ਸਮਾਗਮ ਕਰਵਾਓ ਤੇ ਕੌਫੀ ਜਾਂ ਖਾਣ-ਪੀਣ ਲਈ ਮੁਲਾਕਾਤ ਕਰੋ।
FINISHED
Reddit AMA
ਨੇਟ ਗਰਾਹਮ (ਕੇਡੀਈ ਵਿੱਚ _ਇਸ ਹਫ਼ਤੇ ਦਾ ਡਿਵੈਲਪਰ ਤੇ ਲੇਖਕ), ਐਲਿਕਸ ਪੋਲ (ਕੇਡੀਈ ਦਾ ਮੁਖੀ), ਲਿਡੀਆ ਪਿਨਸਚਰ (ਉਪ-ਮੁੱਖੀ) ਐਤਵਾਰ 17 ਅਕਤੂਬਰ ਨੂੰ 16:00 UTC ਵਜੇ ਤੁਹਾਡੇ ਸਵਾਲਾਂ ਦੇ ਜਵਾਬ ਸਿੱਧੇ Reddit ਉੱਤੇ ਦੇਣਗੇ। ਇਹ ਨਾ ਖੁੰਝਾਇਓ!
FINISHED
But you can still visit KDE's subreddit and receive up to date news, interact with KDE contributors, and participate in lively discussions!
ਕੇਡੀਈ ਨੂੰ ਸਹਿਯੋਗ ਦਿਓ!
ਹੋਰ ਮੁਕਤ ਸਾਫਟਵੇਅਰ ਪ੍ਰੋਜੈਕਟਾਂ ਵਾਂਗ ਹੀ ਕੇਡੀਈ(KDE) ਆਪਣੇ ਕੰਮ ਨੂੰ ਜਾਰੀ ਰੱਖਣ ਲਈ ਵਲੰਟੀਅਰਾਂ ਅਤੇ ਦਾਨੀਆਂ ਉੱਤੇ ਨਿਰਭਰ ਹੈ। ਵਲੰਟੀਅਰ ਕੇਡੀਈ ਸਾਫਟਵੇਅਰ ਨੂੰ ਵਿਕਸਤ ਕਰਦੇ ਹਨ, ਮੀਡੀਆ ਵਿੱਚ ਹਿੱਸਾ ਪਾਉਂਦੇ ਹਨ, ਉਲੱਥਾ ਕਰਦੇ ਹਨ, ਪ੍ਰਚਾਰ ਕਰਨ ਤੇ ਸਥਾਪਤ ਕਰਨ ਲਈ ਮਦਦ ਕਰਦੇ ਹਨ। ਦਾਨ ਸਾਨੂੰ ਹਜ਼ਾਰਾਂ ਲੋਕਾਂ ਦੇ ਗ਼ੈਰ-ਫਾਇਦਾ ਸੰਗਠਨ ਦੇ ਕਾਰਜਵਾਹਕ ਖ਼ਰਚਿਆਂ ਨੂੰ ਪੂਰਾ ਕਰਨ ਲਈ ਮਦਦ ਕਰਦਾ ਹੈ।
ਤੁਸੀਂ ਸਾਡੀਆਂ ਸਾਲਨਾ ਰਿਪੋਰਟਾਂ ਰਿਪੋਰਟਾਂ ਰਾਹੀਂ ਵੇਖ ਸਕਦੇ ਹੋ ਕਿ ਵਲੰਟੀਅਰ ਮਿਲ ਕੇ ਕਿਵੇਂ ਕੰਮ ਕਰਦੇ ਹਨ ਅਤੇ ਧਨ ਦੇ ਸਰੋਤਾਂ ਨੂੰ ਕਿਵੇਂ ਵੰਡਿਆ ਜਾਂਦਾ ਹੈ।
ਤੁਸੀਂ ਵੀ ਯੋਗਦਾਨ ਪਾ ਸਕਦੇ ਹੋ! ਇਹ ਕੁਝ ਢੰਗਾਂ ਨਾਲ ਤੁਸੀਂ ਮਦਦ ਕਰ ਸਕਦੇ ਹੋ:
ਦਾਨ
You can make a donation of the quantity of your choice or become a KDE Supporting Member and donate a yearly amount to KDE. Every bit helps!
ਸਾਲਾਂ ਦੇ ਦੌਰਾਨ
7000 ਯੋਗਦਾਨ ਪਾਉਣ ਵਾਲੇ ਨਾਲ ਆਏ
ਕੇਡੀਈ ਵਲੰਟੀਅਰ ਬਣਨ ਨਾਲ ਸਾਡੀ ਕਮਿਊਨਟੀ ਤੇ ਸਾਡੇ ਸਾਫਟਵੇਅਰ ਚੱਲ ਰਹਿੰਦੇ ਹਨ। ਕੇਡੀਈ ਦੀ 25ਵੀਂ ਵਰ੍ਹੇਗੰਢ ਉੱਤੇ ਅਸੀਂ 25 ਚੀਜ਼ਾਂ ਇਕੱਤਰ ਕੀਤੀਆਂ ਹਨ, ਜੋ ਤੁਸੀਂ ਕੇਡੀਈ ਲਈ ਕਰ ਸਕਦੇ ਹੋ ਅਤੇ ਨੇਟ ਗਰਾਹਮ ਨੇ ਸਰੋਤਾਂ ਦੇ ਕਈ ਸਾਰੇ ਲਿੰਕਾਂ ਨਾਲ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ ਤਿਆਰ ਕੀਤਾ ਹੈ।
ਕੰਪਨੀਆਂ
ਕੀ ਤੁਸੀਂ ਕੰਪਨੀ ਵਿੱਚ ਮੈਨੇਜਰ ਹੋ, ਜਿਸ ਨੂੰ ਸਾਡਾ ਕੰਮ ਫਾਇਦੇਮੰਦ ਲੱਗਦਾ ਹੈ? ਆਓ ਫੇਰ ਮਿਲ ਕੇ ਕੋਡ ਨੂੰ ਵਧੀਆ ਬਣਾਈਏ! ਕਈ ਕੰਪਨੀਆਂ ਕੇਡੀਈ ਸਾਫਟਵੇਅਰ ਵਿੱਚ ਯੋਗਦਾਨ ਪਾਉਣ ਲਈ ਆਪਣੇ ਡਿਵੈਲਪਰਾਂ ਨੂੰ ਉਤਸ਼ਾਹਿਤ ਕਰਦੀਆਂ ਹਨ। ਤੁਸੀਂ ਵੀ ਪਾ ਸਕਦੇ ਹੋ।
ਤੁਸੀਂ ਸਾਡੀਆਂ ਸਰਗਰਮੀਆਂ ਨੂੰ ਸਪਾਂਸਰ ਕਰ ਸਕਦੇ ਹੋ ਜਾਂ ਇਸ ਤੋਂ ਵੀ ਵਧੀਆ ਹੋਵੇ ਜੇ ਤੁਸੀਂ ਕੇਡੀਈ ਰਖਵਾਲੇ ਬਣ ਜਾਓ!
ਇਹ ਕੇਡੀਈ ਦੀ ਵਰ੍ਹੇਗੰਢ ਮਨਾਉਣ ਦਾ ਵੇਲਾ ਹੈ, ਪਲਾਜ਼ਮਾ ਨੇ ਆਪਣੀ ਕਾਰਗੁਜ਼ਾਰੀ ਤੇ ਗਤੀ ਨਵੇਂ ਸਿਰਿਓ ਫੜੀ ਹੈ। ਤੁਸੀਂ ਨਵੇਂ ਵਾਲਪੇਪੇਰ, ਅੱਪਡੇਟ ਕੀਤੇ ਥੀਮ, ਵਾਧੂ ਗਤੀ, ਸੁਧਾਰ ਕੀਤੀ ਭਰੋਸੇਯੋਗਤਾ ਅਤੇ ਨਵੇਂ ਫੀਚਰ ਲਵੋਗੀ।
ਰੀਲਿਜ਼ ਐਲਾਨ ਸਫ਼ੇ ਉੱਤੇ 25ਵੀ ਵਰ੍ਹੇਗੰਢ ਉੱਤੇ ਨਵੇਂ ਪਲਾਜ਼ਮਾ ਨੇ ਕੀ ਕੁਝ ਨਵਾਂ ਲਿਆਂਦਾ ਹੈ, ਬਾਰੇ ਵੇਰਵੇ ਸਮੇਤ ਜਾਣਕਾਰੀ ਵੇਖੋ।